Friday, 31 March 2017

ਤਾਣੇ-ਬਾਣੇ ਨਵੇਂ-ਪੁਰਾਣੇ .... Talking-Shocking : ਹਿੰਮਤ ਅੱਗੇ ਲੱਛਮੀ... ਪੱਖੇ ਅੱਗੇ ...!!!! (ਅਖਾਣ)

ਤਾਣੇ-ਬਾਣੇ ਨਵੇਂ-ਪੁਰਾਣੇ .... Talking-Shocking : ਹਿੰਮਤ ਅੱਗੇ ਲੱਛਮੀ... ਪੱਖੇ ਅੱਗੇ ...!!!! (ਅਖਾਣ): ਹਿੰਮਤ ਅੱਗੇ ਲੱਛਮੀ... ਪੱਖੇ ਅੱਗੇ ...!!!!   (ਅਖਾਣ) ਇਹ ਕਹਾਵਤ ਸਾਨੂੰ ਅਕਸਰ ਹੀ ਸਾਡੇ ਮਾਪਿਆਂ ਜਾਂ ਫੇਰ ਮਾਸਟਰ/ਮਾਸਟਰਨੀਆਂ ਤੋਂ ਸੁਣਨ ਨੂੰ ਮਿਲਦੀ ਸੀ | ਛ...

Wednesday, 29 March 2017

ਹਿੰਮਤ ਅੱਗੇ ਲੱਛਮੀ... ਪੱਖੇ ਅੱਗੇ ...!!!! (ਅਖਾਣ)

ਹਿੰਮਤ ਅੱਗੇ ਲੱਛਮੀ... ਪੱਖੇ ਅੱਗੇ ...!!!!  (ਅਖਾਣ)

ਇਹ ਕਹਾਵਤ ਸਾਨੂੰ ਅਕਸਰ ਹੀ ਸਾਡੇ ਮਾਪਿਆਂ ਜਾਂ ਫੇਰ ਮਾਸਟਰ/ਮਾਸਟਰਨੀਆਂ ਤੋਂ ਸੁਣਨ ਨੂੰ ਮਿਲਦੀ ਸੀ | ਛੋਟੇ ਹੁੰਦਿਆਂ ਸ਼ੁਰੂ-ਸ਼ੁਰੂ ‘ਚ ਹੈਰਾਨੀ ਵੀ ਹੁੰਦੀ ਕਿ ਆਹ ਹਿੰਮਤ ਸਿਆਂ ਨੇ ਪਤਾ ਨੀ ਕਿਹੜੇ ਪੁੰਨ ਕੀਤੇ ਹੋਣੇ ਆਂ, ਜਿਹੜੀ ਲੱਛਮੀ ਦੇਵੀ ਚੱਤੋ ਪਹਿਰ ਏਹਦੇ ਈ ਮੂਹਰੇ ਬੈਠੀ ਰਹਿੰਦੀ ਆ | ਅਸਲ ‘ਚ ਵੱਡੇ ਖੂਹ ਕੋਲ ‘ਹਿੰਮਤ’ ਨਾਂ ਦਾ ਇੱਕ ਬੰਦਾ ਰਹਿੰਦਾ ਸੀ ਤੇ ਓਸ ਵਕਤ ਅਸੀਂ ਇੱਕੋ-ਇੱਕ ਹਿੰਮਤ ਨੂੰ ਹੀ ਜਾਣਦੇ ਸੀ “ਵੱਡੇ ਖੂਹ ਵਾਲਾ ਹਿੰਮਤ ਸਿਆਂ” | ਇਹ ਤਾਂ ਬਾਅਦ ‘ਚ ਜਦੋਂ ਘਰ ਆਲਿਆਂ ਨੇ ਪੜ੍ਹਾਈ-ਲਿਖਾਈ ਪਿੱਛੇ ਪੰਜ-ਸੱਤ ਵਾਰੀ ਲਾਹ-ਪਾਹ ਕੀਤੀ ਤੇ ਕਿਹਾ ਕਿ ਜਾਂ ਤਾਂ ਬੰਦਾ ਬਣਕੇ, ਮਿਹਨਤ-ਹਿੰਮਤ ਤੇ ਇਮਾਨਦਾਰੀ ਨਾਲ ਪੜ੍ਹਾਈ ਕਰ ਲਾ,, ਨਹੀਂ ਤਾਂ ਓਹ ਵੱਡਾ ਖੂਹ ਖਾਲੀ ਪਿਆ ਨਾ ! ਉਹ ਤੇਰੇ ਵਰਗਿਆਂ ਤੋਂ ਈ ਭਰਾਉਣਾ ਪੰਚਾਇਤ ਨੇ | ਫੇਰ ਪਤਾ ਲੱਗਾ, ਬਈ ਵਾਕਈ ਹਿੰਮਤ ਕਰਨੀ ਪੈਣੀ ਆਂ ਜਾਂ ਫੇਰ ਦਿਹਾੜੀ ਦਾ ਕੰਮ | ਵੈਸੇ ਦਿਹਾੜੀ ਕਰਨ ਵਾਸਤੇ ਤਾਂ ਹੋਰ ਵੀ ਜ਼ਿਆਦਾ ਮਿਹਨਤ ਕਰਨੀ ਪੈਣੀ ਸੀ |     
ਚਲੋ ਆਹ ਹਿੰਮਤ ਵਾਲਾ ਮਸਲਾ ਤਾਂ ਸੁਲਝ ਗਿਆ | ਦੂਜੀ ਗੱਲ... ਪੱਖੇ ਵਾਲੀ | ਮੌਸਮ ਬਦਲ ਰਿਹਾ ਤੇ ਕਮਰਿਆਂ ‘ਚੋਂ ਠੰਢ ਦੇ ਮੌਸਮ ਦਾ ਸੰਨਾਟਾ ਹੁਣ ਵਿਦਾ ਹੋ ਗਿਆ | ਹੁਣ ਪੱਖਿਆਂ ਨੇ ਰੌਣਕ ਲਾਈ ਆ ਤੇ ਪੌਣ ,,, ਜਾਣੀ ਕਿ ਹਵਾ ਨੂੰ ਮਾਣਿਆਂ ਜਾ ਰਿਹਾ | ਹਵਾ ਦਾ ਰੁਖ ਬਦਲਦਿਆਂ ਹੀ ਸਾਡੀਆਂ ਜ਼ਰੂਰਤਾਂ ਤੇ ਸਾਡੇ ਤੌਰ-ਤਰੀਕੇ ਵੀ ਬਦਲ ਜਾਂਦੇ ਨੇ | ਬਾਹਰਲੀ ਗਰਮ ਹਵਾ ਤੋਂ ਬਚ-ਬਚਾਕੇ ਕਮਰੇ ਦੇ ਪੱਖੇ ਦੀ ਹਵਾ ਨੂੰ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਆ | ਲਗਦੇ ਹੱਥ ਇਥੇ ਅਸੀਂ ਕੂਲਰ ਤੇ ਏ.ਸੀ ਦੀ ਗੱਲ ਵੀ ਕਰ ਸਕਦੇ ਸੀ , ਪਰ ਕੀ ਕਰੀਏ ,, ਅਸੀਂ ਕਹਾਵਤ ਦੀ ਮਰਿਆਦਾ ਨੂੰ ਭੰਗ ਨਹੀਂ ਕਰ ਸਕਦੇ | ਸਾਡੀ ਅਖਾਣ (ਕਹਾਵਤ) ‘ਚ ਸਿਰਫ਼ ਪੱਖੇ ਦਾ ਜ਼ਿਕਰ ਹੀ ਆਇਆ ਹੈ |  ਪਰ ਏਥੇ ਪੱਖੇ ਤੋਂ ਵੀ ਜ਼ਿਆਦਾ ਖ਼ਾਸ ਮੁੱਦਾ ਹਵਾ ਦਾ ਹੈ |
ਕਿੰਨੇ ਕਮਾਲ ਦੀ ਗੱਲ ਹੈ ਕਿ ਸਾਡੇ ਪੁਰਖਿਆਂ ਤੇ ਸਿਆਣਿਆਂ ਨੇ ਏਹੋ ਜਿਹੀਆਂ ਕਹਾਵਤਾਂ ਬਣਾਈਆਂ , ਜਿਹਨਾਂ ਦੀ ਡੂੰਘਾਈ ਵੱਡੇ ਖੂਹ ਨਾਲੋਂ ਵੀ ਕਿਤੇ ਜ਼ਿਆਦਾ ਹੁੰਦੀ ਆ ਤੇ ਪਤਾ ਨਹੀਂ ਕਿੰਨੀਆਂ ਈ ਹੋਰ ਪਰਤਾਂ ਇਹਦੇ ਸ਼ਬਦਾਂ ਪਿੱਛੇ ਲੁਕੀਆਂ ਰਹਿੰਦੀਆਂ ਨੇ | ਹੁਣ “ਪੱਖੇ ਅੱਗੇ ਪੌਣ” ਤੋਂ ਭਾਵ ਸਿਰਫ਼ ਪੱਖੇ ਦੀ ਹਵਾ ਨਹੀਂ | ਬਲਕਿ ਇਹਦੇ ਗੁੱਝੇ ਅਰਥ ‘ਵੇਹਲਪੁਣੇ’ ਤੇ ‘ਸਿਰਫ਼ ਹਵਾਈ-ਮਹਿਲ ਬਣਾਉਣ ਵਾਲਿਆਂ’ ਨਾਲ ਸਬੰਧਿਤ ਹਨ | ਇੱਕ ਹੋਰ ਪ੍ਰਤੀਕ ਜਾਣੀ ਕਿ ਸ਼ਬਦ ‘ਲੱਛਮੀ’ ਵੀ ਵਰਤਿਆ ਗਿਆ ਹੈ | ਜੀਹਦਾ ਮਤਲਬ ਸੁਖ-ਸੁਵਿਧਾਵਾਂ ਤੇ ਧੰਨ-ਦੌਲਤ ਤੋਂ ਹੈ ਤੇ ਸਭ ਤੋਂ ਵੱਡੀ ਦੌਲਤ ਮਾਣ-ਸਨਮਾਨ ਦੀ ਹੈ | ਸੋ ਹਿੰਮਤ ਕਰਾਂਗੇ ਤਾਂ ਲੱਛਮੀ ਮਿਲੇਗੀ, ਨਹੀਂ ਤਾਂ ਸੁੱਕੀ ਹਵਾ ,, ਆਲਸ ਤੇ ਬੇਹਿੰਮਤੀ ਦੇ ਪੱਖੇ ਮੂਹਰੇ | ਵਾਹ ਜੀ ਵਾਹ ! ਕਿਆ ਨਿਚੋੜ ਕੱਢਿਆ ਸਿਆਣਿਆਂ ਨੇ | ਕੋਈ ਜਵਾਬ ਨਹੀਂ |
ਸੋ ਮੈਨੂੰ ਲੱਗਦਾ ਕਿ ਏਹੋ-ਜਿਹੀਆਂ ਕਹਾਵਤਾਂ ‘ਚੋਂ ਸਾਡੀ ਪੰਜਾਬੀਅਤ ਤੇ ਪੰਜਾਬੀਆਂ ਦਾ ਅਸਲ ਕਿਰਦਾਰ ਵੀ ਝਲਕਦਾ ਹੈ | ਏਥੇ ਗੱਲ ਸਿਰਫ਼ ਪੰਜਾਬੀਅਤ ਦੀ ਹੀ ਨਹੀਂ , ਬਲਕਿ ਵੱਡੇ ਪੱਧਰ ਦੇ ਸਮਾਜਕ ਵਰਤਾਰੇ ਦੀ ਵੀ ਹੈ | ਜਿੱਥੇ ਸ਼ਾਰਟ-ਕਟ (ਕਿਸੇ ਚੀਜ਼ ਨੂੰ ਹਾਸਲ ਕਰਨ ਲਈ ਸੌਖਾ ਤੇ ਚਲਾਕੀ ਵਾਲਾ ਰਾਹ ਜਾਂ ਤਰੀਕਾ ਅਪਣਾਉਣਾ) ਮਾਨਸਿਕਤਾ ਬੰਦੇ ਨੂੰ ਅਸਲ ਲੱਛਮੀ ਦੇ ਕਰੀਬ ਜਾਣ ਤੋਂ ਪਹਿਲਾਂ ਹੀ ਭਟਕਾ ਦਿੰਦੀ ਹੈ ਤੇ ਉਹ ਕਿਸੇ ਹੋਰ ਹੀ ਭਰਮ-ਭੁਲੇਖੇ ਨੂੰ ਅਸਲ ਖ਼ੁਸ਼ੀ ਜਾਂ ਕਾਮਯਾਬੀ ਸਮਝ ਬੈਠਦਾ ਹੈ |

    ਗੱਲ ਸ਼ੀਸ਼ੇ ਵਾਂਗੂ ਬੜੀ ਸਾਫ਼ ਤੇ ਸਪਸ਼ਟ ਹੈ ਕਿ ਜ਼ਿੰਦਗੀ ਦਾ ਅਸਲ ਸਵਾਦ ਤੇ ਕਾਮਯਾਬੀ ਹਿੰਮਤ ਤੇ ਹੌਸਲੇ ਨਾਲ ਸਹੀ ਰਾਹ ‘ਤੇ ਚੱਲਣ ‘ਚ ਹੈ | ਬਾਕੀ ਭੇਡਾਂ ਜਦੋ ਕੱਠੀਆਂ ਹੋ ਕੇ ਤੁਰਦੀਆਂ ਨੇ , ਤਾਂ ਉਹਨਾਂ ‘ਚੋਂ ਕਿਸੇ ਭੇਡ ਦੀ ਵੱਖਰੀ ਪਹਿਚਾਣ ਨਹੀਂ ਹੁੰਦੀ | ਓਹ ਇੱਕੋ ਚਾਲੇ ਚੱਲਦੀਆਂ ਨੇ ,, ਇੱਕ-ਦੂਜੇ ਦੇ ਪਿੱਛੇ | ਤੇ ਜ਼ਿੰਦਗੀ ‘ਚ ਕੁਝ ਹਾਸਲ ਕਰਨ ਵਾਲੇ ਭੇਡ-ਚਾਲ ਤੋਂ ਦੂਰ ਹੀ ਰਹਿੰਦੇ ਨੇ | ਸੋ ਫੇਰ ਜਿਹੜੀ ਪੌਣ/ਹਵਾ ਉਹਨਾਂ ਦੇ ਹਿੱਸੇ ਆਉਂਦੀ ਏ , ਉਹਦਾ ਸਵਾਦ ਤਾਂ ਫੇਰ ਓਹੀ ਜਾਣਦੇ ਨੇ |    

Thursday, 4 April 2013

ਤੇਰੀ ਹਸਤੀ

ਚੱਲ ਦਰਗਾਹਾਂ ਲੱਭਣ ਚੱਲੀਏ ਕਰਕੇ ਨੀਤਾਂ ਸਾਫ਼ 

ਨਾ ਹੀ ਬਹੁਤੇ ਪੁੰਨ ਕਮਾਈਏ ਨਾ ਹੀ ਬਹੁਤੇ ਪਾਪ


 

ਜੱਗ ਦੀ ਧੂੰਆਂ-ਰੌਲੀ ਦੇ ਵਿੱਚ ਹਰਦਮ ਰੁਲਿਆ ਫਿਰਦੈਂ 

'ਏਕਮ' ਤੇਰੀ ਹਸਤੀ ਇੱਕ ਦਿਨ ਉੱਡਜੂ ਬਣਕੇ ਭਾਫ਼  

Monday, 1 April 2013

इरादा

हो जिनके हौसले कायम ठिकाना ढूंढ़ लेते हैं

जो कुछ भी कर नहीं सकते बहाना ढूंढ लेते हैं

 

जिनको रास्तों से प्यार मंज़िल से मुहब्बत हो

अँधेरा हो भले तूफां निशाना ढूंढ़ लेते हैं